Sarbat Khalsa Principles Proposal

ਸਰਬੱਤ ਖਾਲਸਾ ਦੇ ਵਿਧੀ ਵਿਧਾਨ ਪ੍ਰਤੀ ਸੁਝਾਅ

Sarbat Khalsa Process Proposals

  1. Decision-making would follow principles of Sarbat Khalsa in that they are consensus-based. All proposals must be in line with teachings of Guru Granth Sahib. This does not mean there is 100% agreement. Individuals who disagree would record their dissent for the record but allow the proposals to be implemented without undermining the process. Individuals who wish to block must be prepared to explain why and then actively work with the Panth to rewrite the proposal so that it reconciles the concerns of those who blocked. All blocks must also be in line with the teachings of Guru Granth Sahib.

    ਫ਼ੈਸਲੇ ਲੈਣ ਦੀ ਪ੍ਰਕਿਰਿਆ ਸਰਬੱਤ ਖ਼ਾਲਸਾ ਦੇ ਸਿਧਾਂਤਾਂ ਅਨੁਸਾਰ ਹੋਵੇਗੀ ਜੋ ਕਿ ਸਰਬ-ਸਹਿਮਤੀ 'ਤੇ ਅਧਾਰਿਤ ਹੋਣਗੇ। ਸਾਰੇ ਸੁਝਾਅ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਨਾਲ ਮੇਲ ਖਾਂਦੇ ਹੋਣੇ ਚਾਹੀਦੇ ਹਨ। ਇਸ ਦਾ ਮਤਲਬ ਇਹ ਨਹੀਂ ਕਿ ਸੰਪੂਰਨ (100%) ਸਹਿਮਤੀ ਹੈ। ਅਸਹਿਮਤ ਵਿਅਕਤੀ ਆਪਣੀ ਅਸਹਿਮਤੀ ਦਰਜ ਕਰਵਾ ਸਕਣਗੇ ਪਰ ਪ੍ਰਕਿਰਿਆ ਨੂੰ ਕਮਜ਼ੋਰ ਨਾ ਬਣਾਉਂਦੇ ਹੋਏ ਸਹਿਮਤੀ ਨਾਲ ਲਏ ਗਏ ਫ਼ੈਸਲਿਆਂ ਨੂੰ ਲਾਗੂ ਕਰਨ ਲਈ ਵੀ ਵਚਨਬੱਧ ਹੋਣਗੇ। ਇਤਰਾਜ਼ ਕਰਨ ਵਾਲੇ ਵਿਅਕਤੀ ਕਾਰਨ ਦੱਸਣ ਤੇ ਕਾਰਨਾਂ ਦੀ ਚੰਗੀ ਤਰ੍ਹਾਂ ਵਿਆਖਿਆ ਕਰਨ ਲਈ ਤਿਆਰ ਹੋਣੇ ਚਾਹੀਦੇ ਹਨ ਅਤੇ ਫਿਰ ਸਰਗਰਮੀ ਨਾਲ ਸੁਝਾਵਾਂ ਨੂੰ ਮੁੜ ਲਿਖਣ ਲਈ ਪੰਥ ਨੂੰ ਸਹਿਯੋਗ ਦੇਣ ਤਾਂ ਕਿ ਇਤਰਾਜ਼ ਕਰਨ ਵਾਲੇ ਵਿਅਕਤੀਆਂ ਦੀਆਂ ਚਿੰਤਾਵਾਂ ਨੂੰ ਦੂਰ ਕੀਤਾ ਜਾ ਸਕੇ। ਸਾਰੇ ਇਤਰਾਜ਼ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਨਾਲ ਮੇਲ ਖਾਂਦੇ ਹੋਣੇ ਚਾਹੀਦੇ ਹਨ।

  2. Items to be deliberated at Sarbat Khalsa should focus on matters of urgency, economic and political issues, leadership violation, and upkeep of the integrity of Panthic institutions.

    ਸਰਬੱਤ ਖ਼ਾਲਸਾ ਦੌਰਾਨ ਵਿਚਾਰਨਯੋਗ ਮਸਲੇ ਗੰਭੀਰਤਾ ਵਾਲੇ ਮੁੱਦਿਆਂ, ਆਰਥਿਕ ਤੇ ਰਾਜਨੀਤਿਕ ਮੁੱਦਿਆਂ, ਅਗਵਾਈ ਵਿੱਚ ਗਿਰਾਵਟ ਅਤੇ ਪੰਥਕ ਅਦਾਰਿਆਂ ਦੀ ਖਰਿਆਈ ਨੂੰ ਉਭਾਰਨ 'ਤੇ ਕੇਂਦਰਿਤ ਹੋਣਗੇ।

  3. To ensure the implementation of each decision made, a Jathedar must be declared to lead a team with a deadline and an action plan.

    ਲਏ ਗਏ ਹਰ ਫ਼ੈਸਲੇ ਦੇ ਪਾਲਣ ਨੂੰ ਯਕੀਨਣ ਬਣਾਉਣ ਲਈ ਇੱਕ ਜਥੇਦਾਰ ਦੀ ਘੋਸ਼ਣਾ ਕਰਨਾ ਲਾਜ਼ਮੀ ਹੋਵੇਗਾ ਜੋ ਕਿ ਇੱਕ ਜੱਥੇ (ਟੀਮ) ਦੀ ਅਗਵਾਈ ਕਰਦਾ ਹੋਇਆ ਇੱਕ ਵਕਤੀ ਮਿਆਦ ਤੱਕ ਯੋਜਨਾਬੱਧ ਤਰੀਕੇ ਨਾਲ ਕੰਮ ਕਰੇਗਾ।

  4. Every representative to the Sarbat Khalsa:

    ਸਰਬੱਤ ਖ਼ਾਲਸਾ ਵਿੱਚ ਹਰ ਇੱਕ ਨੁਮਾਇੰਦਾ:

    Be initiated into Guru Khalsa Panth (Amritdhari). If initiated Sikhs are not available, not able, or simply do not feel qualified they may defer duties to a Sikh who is deemed qualified by the local Sangat.
    ਗੁਰੂ ਖ਼ਾਲਸਾ ਪੰਥ ਨੂੰ ਸਮਰਪਿਤ (ਅੰਮ੍ਰਿਤਧਾਰੀ) ਹੋਵੇ। ਜੇ ਪੂਰਨ ਤੌਰ ਤੇ ਗੁਰੂ ਨੂੰ ਸਮਰਪਿਤ ਸਿੱਖ ਨਾ ਮਿਲਣ ਜਾਂ ਉਹ ਆਪਣੇ ਆਪ ਨੂੰ ਕਾਬਲ ਨਾ ਸਮਝਦੇ ਹੋਣ ਤਾਂ ਉਹ ਇਹ ਸੇਵਾ (ਫਰਜ਼) ਅਜਿਹੇ ਸਿੱਖ ਨੂੰ ਦੇ ਸਕਦੇ ਹਨ ਜਿਹੜਾ ਸਥਾਨਕ ਸੰਗਤ ਦੁਆਰਾ ਕਾਬਲ ਸਮਝਿਆ ਜਾਂਦਾ ਹੋਵੇ।

    Must accept the authority of Guru Khalsa Panth and Guru Granth Sahib together as the Guru
    ਗੁਰੂ ਖ਼ਾਲਸਾ ਪੰਥ ਤੇ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਹੁਕਮ ਨੂੰ ਮੰਨਦਾ ਹੋਵੇ।

    Must profess belief in a Free Akal Takht that is self-governed by Sikhs for Sikhs without interference from the state or political parties (including Sikh parties)
    ਇੱਕ ਅਜ਼ਾਦ ਸੰਸਥਾਨ ਵੱਲੋਂ ਅਕਾਲ ਤਖ਼ਤ ਦੀ ਪ੍ਰਮੁੱਖਤਾ ਦਾ ਹਮਾਇਤੀ ਹੋਵੇ ਤੇ ਇਸ ਗੱਲ ਵਿੱਚ ਭਰੋਸੇਯੋਗਤਾ ਦਰਸਾਏ ਕਿ ਅਕਾਲ ਤਖ਼ਤ ਸਿੱਖਾਂ ਲਈ ਰਾਜ ਜਾਂ ਰਾਜਨੀਤਿਕ ਪਾਰਟੀਆਂ (ਸਿੱਖ ਪਾਰਟੀਆਂ ਸਮੇਤ) ਦੀ ਦਖਲਅੰਦਾਜ਼ੀ ਤੋਂ ਬਿਨਾ ਸਿੱਖਾਂ ਦੁਆਰਾ ਸੰਚਾਲਨ ਕੀਤੇ ਜਾਣ ਵਾਲਾ ਸੰਸਥਾਨ ਹੈ।

  5. The Sarbat Khalsa should be an open and transparent process. All 30 million Sikhs should have access to the proceedings online.

    ਸਰਬੱਤ ਖ਼ਾਲਸਾ ਇੱਕ ਖੁੱਲ੍ਹੀ ਤੇ ਪਾਰਦਰਸ਼ੀ ਪ੍ਰਕਿਰਿਆ ਹੋਣੀ ਚਾਹੀਦੀ ਹੈ। ਇਸ ਦੀ ਸਾਰੀ ਕਾਰਵਾਈ ਔਨਲਾਈਨ ਮੌਜੂਦ ਹੋਣੀ ਚਾਹੀਦੀ ਹੈ ਜਿਸ ਤੱਕ ਦੁਨੀਆਂ ਭਰ ਦੇ ਤਿੰਨ ਕਰੋੜ ਸਿੱਖਾਂ ਦੀ ਪਹੁੰਚ ਹੋਵੇ।

  6. Quorum would require representation of 51% of the Sikh Qaum divided into the following segments consideration made to population, geography, schools of thought, thought leaders, and disenfranchised segments (i.e. women, Dalit, Mulnivasi, youth etc.). 80% correlated to population size, region’s power, and Sikh influence in region; 18% experts/researchers (policy, doctrine, seva, history) and luminaries; 2% extraordinary Panthic contributors.

    ਕੋਰਮ ਵਿੱਚ ਸਿੱਖ ਪੰਥ ਦੇ ਘੱਟੋ-ਘੱਟ ੫੧% ਸਿੱਖਾਂ ਦੀ ਨੁਮਾਇੰਦਗੀ ਜਿਸ ਵਿੱਚ ਜਨਸੰਖਿਆ, ਰਹਿਣ ਦੀ ਥਾਂ, ਵਿਚਾਰਧਾਰਾ,  ਵਿਚਾਰਕ ਆਗੂਆਂ, ਮਜ਼ਲੂਮਾਂ (ਔਰਤਾਂ, ਦਲਿਤਾਂ, ਮੂਲ ਨਿਵਾਸੀਆਂ ਨੌਜਵਾਨਾਂ ਆਦਿ) ਦੀ ਸ਼ਮੂਲੀਅਤ।
    ੮੦ % ਜਨ-ਸੰਖਿਆ, ਖੇਤਰੀ ਸੱਤਾ ਅਤੇ ਖੇਤਰ ਵਿੱਚ ਸਿੱਖੀ ਦੇ ਪ੍ਰਭਾਵ ਅਨੁਸਾਰ; ੧੮% ਨੀਤੀ, ਮਰਿਆਦਾ, ਸੇਵਾ ਦੇ ਮਾਹਿਰ; ੨% ਪੰਥਕ ਕਾਰਜਾਂ ਵਿੱਚ ਅਸਧਾਰਨ ਯੋਗਦਾਨ ਪਾਉਣ ਵਾਲੇ।

  7. Total number of representatives to Sarbat Khalsa is 500, the distribution is as follows: ਸਰਬੱਤ ਖ਼ਾਲਸਾ ਵਿੱਚ ਨੁਮਾਇੰਦਿਆਂ ਦੀ ਕੁੱਲ ਗਿਣਤੀ ੫੦੦ ਹੈ, ਜਿਨ੍ਹਾਂ ਦੀ ਵੰਡ ਇਸ ਪ੍ਰਕਾਰ ਹੈ:

    80% 400 representatives: (1) South Asia: 263, (2) Americas 46, (3) Europe 46, (4) East Asia 18, (5) Oceania 11, (6) Africa 10, (7) Middle East 6
    ੮੦% ੪੦੦ ਨੁਮਾਇੰਦੇ: (੧) ਦੱਖਣੀ ਏਸ਼ੀਆ: ੨੬੩ (੨) ਅਮਰੀਕਨ ਦੇਸ਼: ੪੬ (੩) ਯੂਰਪ: ੪੬ (੪) ਪੂਰਬੀ ਏਸ਼ੀਆ: ੧੮ (੫) ਓਸ਼ਨੀਅ ਦੇਸ਼: ੧੧ (੬) ਅਫ਼ਰੀਕਾ: ੧੦ (੭) ਮੱਧ ਪੂਰਬੀ ਦੇਸ਼: ੬

    Regions autonomously select representatives. Regions must consider the following when selecting representatives: Gurdwaras, Sikh Organizations, university/college Sikh Organizations, Non Gurdwara affiliated Sangat/Jathebandis, and disenfranchised segments.
    ਚੋਣਵੇਂ ਖੇਤਰੀ ਨੁਮਾਇੰਦੇ। ਖੇਤਰੀ ਨੁਮਾਇੰਦਿਆਂ ਦੀ ਚੋਣ ਵੇਲੇ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ: ਗੁਰਦੁਆਰੇ, ਸਿੱਖ ਸੰਸਥਾਵਾਂ, ਯੁਨੀਵਰਸਿਟੀ/ਕਾਲਜਾਂ ਦੀਆਂ ਸਿੱਖ ਜਥੇਬੰਦੀਆਂ, ਗੁਰਦੁਆਰਿਆਂ ਤੋਂ ਬਾਹਰ ਸੰਯੁਕਤ ਸੰਗਤ/ਜਥੇਬੰਦੀਆਂ ਅਤੇ ਮਜ਼ਲੂਮ ਵਰਗ।

    18% 90 representatives. Each group listed above has a responsibility to identify and send experts/researchers and luminaries. These individuals may also take a general representative slot if the Sangat feels s/he can fulfil those duties as well.
    ੧੮% ੯੦ ਨੁਮਾਇੰਦੇ। ਉੱਪਰ ਲਿਖੇ ਹਰ ਵਰਗ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਨੀਤੀ, ਸੇਵਾ ਮਾਹਿਰਾਂ ਤੇ ਖੋਜਕਾਰਾਂ ਦੀ ਪਛਾਣ ਕਰਕੇ ਉਹਨਾਂ ਨੂੰ ਭੇਜਿਆ ਜਾਵੇ।   ਇਹ ਵਿਅਕਤੀ ਆਮ ਨੁਮਾਇੰਦੇ ਦੇ ਤੌਰ ‘ਤੇ ਵੀ ਵਿਚਰ ਸਕਦੇ ਹਨ ਜੇਕਰ ਸੰਗਤ ਨੂੰ ਲੱਗਦਾ ਹੈ ਕਿ ਉਹ ਲੋੜੀਂਦੇ ਫਰਜ਼ ਨਿਭਾ ਸਕਦੇ ਹਨ।

    2% 10 representatives. It is the Panths responsibility as a whole to identify those who have embodied Gurus Shabad extraordinarily. This category may exceed its allotted representatives.
    ੨% ੧੦ ਨੁਮਾਇੰਦੇ। ਪੰਥ ਦੀ ਸਮੂਹਿਕ ਤੌਰ 'ਤੇ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਅਸਧਾਰਨ ਤਰੀਕੇ ਨਾਲ ਨਿਭਾਇਆ ਹੈ ਉਹਨਾਂ ਦੀ ਪਛਾਣ ਕੀਤੀ ਜਾਵੇ। ਇਹ ਵਰਗ ਨਿਰਧਾਰਿਤ ਕੀਤੇ ਗਏ ਨੁਮਾਇੰਦਿਆਂ ਤੋਂ ਵਧ ਵੀ ਸਕਦਾ ਹੈ।

Reactions

Please check your e-mail for a link to activate your account.