Updates and Responses Current

੧੧ ਸਤੰਬਰ ੨੦੨੪

 

ਪੰਥਕ ਜਵਾਬਦੇਹੀ 

 

ਸਿੰਘ ਸਾਹਿਬਾਨ ਵੱਲੋਂ ਅਕਾਲ ਤਖ਼ਤ ਵਿਖੇ ਸਿੱਖ ਆਗੂਆਂ ਨੂੰ ਉਨ੍ਹਾਂ ਦੇ ਪਿਛਲੇ ਦੁਰਵਿਹਾਰ ਦੀ ਜਵਾਬਦੇਹੀ ਲਿਆਉਣ ਲਈ ਹਾਲ ਹੀ ਵਿੱਚ ਚੁੱਕੇ ਕਦਮਾਂ ਦਾ “ਆਜ਼ਾਦ ਅਕਾਲ ਤਖ਼ਤ” ਸੁਆਗਤ ਕਰਦਾ ਹੈ। ਡੇਰਾ ਸੱਚਾ ਸੌਦਾ ਬਾਰੇ ਸ਼੍ਰੋਮਣੀ ਅਕਾਲੀ ਦਲ (ਅਕਾਲੀ) ਦੇ ਅਗਵਾਈਕਾਰਾਂ ਦੀਆਂ ਕਾਰਵਾਈਆਂ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਘਿਨੌਣੀ ਬੇਅਦਬੀ ਪੰਥਕ ਕਦਰਾਂ ਅਤੇ ਪ੍ਰੰਪਰਾਵਾਂ ਦੇ ਉਲਟ ਹੈ। ਖ਼ਾਲਸਾ ਪੰਥ ਵਿਚ ਜਵਾਬਦੇਹੀ ਹੋਣੀ ਚਾਹੀਦੀ ਹੈ, ਖਾਸ ਕਰਕੇ ਅਗਵਾਈਕਾਰਾਂ ਦੇ ਅਹੁਦਿਆਂ ਲਈ।

੧੮ਵੀਂ ਸਦੀ ਦੇ ਮੁੱਢਲੇ ਖ਼ਾਲਸਾ ਪੰਥ ਦੇ ਸਮੇਂ ਤੋਂ ਲੈ ਕੇ, ਪੰਥਕ ਆਗੂਆਂ ਨੂੰ ਉਨ੍ਹਾਂ ਦੇ ਕੰਮਾਂ ਲਈ ਜਵਾਬਦੇਹ ਠਹਿਰਾਇਆ ਜਾਂਦਾ ਰਿਹਾ ਹੈ, ਜਿਨ੍ਹਾਂ ਵਿੱਚ ਭਾਈ ਸੁੱਖਾ ਸਿੰਘ ਅਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਸ਼ਾਮਲ ਹਨ। ਅਕਾਲ ਤਖ਼ਤ ਵੱਲੋਂ ਸਿੱਖ ਆਗੂਆਂ  ਨੂੰ ਵਿਹਾਰ ਅਤੇ ਆਚਰਣ ਦੇ ਇੱਕ ਘੱਟੋ-ਘੱਟ ਮਿਆਰ 'ਤੇ ਰੱਖਣਾ ਢੁਕਵਾਂ ਅਤੇ ਸਹੀ ਹੈ।

ਜਦੋਂ ਕਿ ਅਸੀਂ ਇੱਥੇ “ਆਜ਼ਾਦ ਅਕਾਲ ਤਖ਼ਤ” ਵਿਖੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦੇਣ ਅਤੇ ਹੋਰ ਸਿੱਖ ਆਗੂਆਂ ਨੂੰ ਅਕਾਲ ਤਖ਼ਤ 'ਤੇ ਬੁਲਾਉਣ ਨਾਲ ਸਹਿਮਤ ਹਾਂ, ਫਿਰ ਵੀ ਕੁਝ ਗੰਭੀਰ ਕਮੀਆਂ ਹਨ ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ। ਸੱਚ ਤਾਂ ਇਹ ਹੈ ਕਿ ਅਕਾਲ ਤਖ਼ਤ ਦੀ ਆਜ਼ਾਦੀ ਦੀ ਅਣਹੋਂਦ ਕਾਰਨ ਇਸ ਸਥਿਤੀ ਨੂੰ ਪੈਦਾ ਹੋਣ, ਅਤੇ ਲਗਭਗ ਇੱਕ ਦਹਾਕੇ ਤੱਕ ਹੋਰ ਖਰਾਬ ਹੋਣ ਦਿੱਤਾ ਗਿਆ। ਜਿਸ ਤਰ੍ਹਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋਮਣੀ ਕਮੇਟੀ ਦੀ ਬਣਤਰ ਹੈ, ਅਤੇ ਇਹ ਤੱਥ ਕਿ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਸਲ ਵਿੱਚ ਸ਼੍ਰੋਮਣੀ ਕਮੇਟੀ ਦਾ ਇੱਕ ਮੁਲਾਜ਼ਮ ਸਮਝਿਆ ਜਾਂਦਾ ਹੈ, ਨੇ ਸਿੱਖ ਆਗੂਆਂ ਨੂੰ ਦਹਾਕਿਆਂ ਤੋਂ ਪੰਥ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਖੁੱਲ੍ਹ ਦਿੱਤੀ ਹੈ। ਇਸੇ ਤਰ੍ਹਾਂ ਦੀਆਂ ਚਿੰਤਾਵਾਂ ਹੋਰ ਅਕਾਲੀ ਪਾਰਟੀਆਂ, ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ, ਦਿੱਲੀ ਅਤੇ ਹਰਿਆਣਾ ਦੀਆਂ ਹੋਰ ਕਮੇਟੀਆਂ ਅਤੇ ਵਿਸ਼ਵ ਪੱਧਰ 'ਤੇ ਗੁਰਦੁਆਰਾ ਪ੍ਰਬੰਧਨਾਂ ਵਿੱਚ ਮੌਜੂਦ ਹਨ।

ਤਨਖ਼ਾਹੀਆ ਕਰਾਰ ਦੇਣਾ ਅਤੇ ਢੁਕਵੀਂ ਸੇਵਾ ਲਾਉਣ ਦੀ ਸਮੁੱਚੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਦੀ ਵੀ ਲੋੜ ਹੈ। ਵਿਸ਼ਵ ਸਿੱਖ ਸੰਗਤ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਬੰਦ ਦਰਵਾਜ਼ਿਆਂ ਪਿੱਛੇ ਕਿਹੜੇ ਵਿਚਾਰ-ਵਟਾਂਦਰੇ ਹੁੰਦੇ ਹਨ ਜਿਨ੍ਹਾਂ ਦੇ ਨਤੀਜੇ ਵਜੋਂ ਅਜਿਹਾ ਫੈਸਲਾ ਹੁੰਦਾ ਹੈ ਅਤੇ ਸਾਰੀ ਪ੍ਰਕਿਰਿਆ ਬਾਰੇ ਪੂਰਾ ਖੁਲਾਸਾ ਹੋਣਾ ਚਾਹੀਦਾ ਹੈ। ਪੰਥ ਨੂੰ ਪ੍ਰਭਾਵਿਤ ਕਰਨ ਵਾਲੇ ਫੈਸਲਿਆਂ ‘ਤੇ ਕੀਤੀਆਂ ਚਰਚਾਵਾਂ ਦਾ ਖੁਲਾਸਾ ਕੀਤਾ ਜਾਣਾ ਚਾਹੀਦਾ ਹੈ।

ਭਵਿੱਖ ਵਿੱਚ, ਇਸ ਤਰ੍ਹਾਂ ਦੇ ਮੁੱਦਿਆਂ ਨੂੰ ਸੰਕਟ ਦੇ ਪੱਧਰ ਤੱਕ ਪਹੁੰਚਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ, ਅਤੇ ਤੁਰੰਤ ਹੱਲ ਕੀਤੇ ਜਾਣੇ ਚਾਹੀਦੇ ਹਨ। ਜਦੋਂ ਵੀ ਕੋਈ ਸਿੱਖ ਆਗੂ ਪੰਥ-ਵਿਰੋਧੀ ਜਾਂ ਗੁਰਮਤਿ-ਵਿਰੋਧੀ ਗਤੀਵਿਧੀ ਵਿਚ ਸ਼ਾਮਲ ਹੁੰਦਾ ਹੈ ਤਾਂ ਅਕਾਲ ਤਖ਼ਤ ਤੋਂ ਉਸ ਦਾ ਜਵਾਬ ਤਲਬ ਕੀਤਾ ਜਾਣਾ ਚਾਹੀਦਾ ਹੈ।

ਪੰਥ ਲਈ ਅੱਗੇ ਵਾਸਤੇ, ਅਤੇ ਸਿੱਖ ਆਗੂਆਂ ਨੂੰ ਉੱਚੇ ਮਿਆਰਾਂ ਦੀ ਕਸਵੱਟੀ 'ਤੇ ਰੱਖਣ ਦਾ ਇੱਕੋ-ਇੱਕ ਤਰੀਕਾ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਅਕਾਲ ਤਖ਼ਤ ਹਰ ਤਰ੍ਹਾਂ ਦੀ ਸਰਕਾਰੀ ਅਤੇ ਸਿਆਸੀ ਦਖਲ-ਅੰਦਾਜ਼ੀ ਤੋਂ ਮੁਕਤ ਹੈ ਅਤੇ ਅਕਾਲ ਤਖ਼ਤ ਸਰਬੱਤ ਖ਼ਾਲਸਾ ਦੀ ਸਹਾਇਤਾ ਨਾਲ ਵਾਕਈ ਇੱਕ ਆਜ਼ਾਦ ਸੰਸਥਾ ਵਜੋਂ ਕੰਮ ਕਰਦਾ ਹੈ। ਇਸੇ ਤਰੀਕੇ ਨਾਲ ਹੀ ਅਸੀਂ, ਪੰਥ ਦੇ ਤੌਰ 'ਤੇ, ਅਗਵਾਈਕਾਰਾਂ ਦੀ ਪੰਥਕ ਮਿਆਰਾਂ ਪ੍ਰਤੀ ਜਵਾਬਦੇਹੀ ਯਕੀਨੀ ਬਣਾ ਸਕਦੇ ਹਾਂ।

ਆਜ਼ਾਦ ਅਕਾਲ ਤਖ਼ਤ ਟੀਮ

 

ਆਜ਼ਾਦ ਅਕਾਲ ਤਖ਼ਤ ਦਾ ਤਨਖ਼ਾਹੀਆ ਤੇ ਬਿਆਨ

 

11 Sep 2024

 

Panthak Accountability 

 

Free Akal Takht welcomes the recent moves from the Singh Sahibs at the Akal Takht to bring accountability to Sikh leaders for their past misconduct. The actions of the Shiromani Akali Dal (SAD) leadership about Dera Sacha Sauda and the horrific beadbi of Guru Granth Sahib sarups were incontestably counter to Panthak norms and tradition. There must be accountability in the Khalsa Panth, especially for those in positions of leadership. 

 

Since the time of the early Khalsa Panth in the 18th century, Panthak leaders have been held accountable for their actions, including Bhai Sukha Singh and Sardar Jassa Singh Ramgharia. It is appropriate and correct for the Akal Takht to hold Sikh leaders to a minimum standard of behavior and conduct.

 

While we here at Free Akal Takht agree with the awarding of tankhaiya status to SAD President Sukhbir Singh Badal and the calling to Akal Takht of other Sikh leaders, serious deficiencies need to be addressed. The truth is that this situation was allowed to occur and fester for almost a decade, because of the lack of independence of the Akal Takht. The way the Shiromani Gurdwara Parbandhak Committee (SGPC) is structured, and the fact that the Jathedar of the Akal Takht is effectively deemed an employee of the SGPC, has allowed Sikh leaders to engage in anti-Panthak practices for decades. Similar concerns exist in other Akali parties, Sikh organizations and jathebanis, other committees in Delhi and Haryana, and Gurdwara management globally.

 

There is also a need for transparency in the entire process of declaring tankhaiyas and the apt awarding of seva. The global Sikh sangat must know what the discussions are behind closed doors that result in a decision such as this and there must be full disclosure given about the entire process. The deliberations on decisions that affect the Panth must be disclosed. 

 

In the future, issues such as this cannot be allowed to get to crisis levels and addressed promptly. Whenever any Sikh leader engages in anti-Panthak or anti-Gurmat practices, they must be called to account by the Akal Takht. 

 

The only way forward for the Panth, and the only way to ensure that Sikh leaders are held to high standards, is to ensure that the Akal Takht is free from all government and political interference and works as a truly independent body, under the aegis of the Sarbat Khalsa. This is the way that we can ensure, as a Panth, that leadership is held accountable to Panthak standards.

 

Free Akal Takht Team

Reactions

Please check your e-mail for a link to activate your account.