ਜਥੇਦਾਰਾਂ ਦੇ ਚੋਣ ਮਾਪਦੰਡਾਂ ਪਰ੍ਤੀ ਸੁਝਾਅ
Jathedar Criteria Proposals
-
ਜਥੇਦਾਰਾਂ ਨੇ ਪੰਜ ਬਾਣੀਆਂ (ਜਪੁਜੀ ਸਾਹਿਬ, ਜਾਪੁ ਸਾਹਿਬ, ਸਵੈਯੇ, ਚੌਪਈ ਸਾਹਿਬ, ਆਨੰਦ ਸਾਹਿਬ) ਨਾਲ ਤਿਆਰ ਕੀਤੀ ਖੰਡੇ ਕੀ ਪਹੁਲ ਲਈ ਹੋਵੇ, ਨਿੱਤਨੇਮੀ ਹੋਵੇ, ਮੀਰੀ ਪੀਰੀ ਦੀ ਵਿਚਾਰਧਾਰਾ ਵਿੱਚ ਯਕੀਨ ਰੱਖਣ ਵਾਲਾ ਅਤੇ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਖ਼ਾਲਸਾ ਪੰਥ ਤੋਂ ਬਗੈਰ ਕਿਸੇ ਹੋਰ ਨੂੰ ਗੁਰੂ ਨਾ ਮੰਨਦਾ ਹੋਵੇ।
Jathedars must have partaken in Khande-ki-Pahul prepared with 5 Banis (Japji Sahib, Jaap Sahib, Savayye, Chaupai Sahib, Anand Sahib), must be Nitnemi, must be devoted to and practice Miri-Piri spirit, and must not accept anyone as Guru except Guru Granth Sahib and Guru Khalsa Panth.[a] -
ਸਿੱਖ ਅਧਿਐਨ ਤੇ ਮਸਲਿਆਂ ਦਾ ਤਜਰਬਾ ਤੇ ਗਿਆਨ ਹੋਵੇ ਅਤੇ ਸਿੱਖ ਇਤਿਹਾਸ, ਫਲਸਫ਼ੇ, ਗੁਰਬਾਣੀ, ਦੁਨੀਆਂ ਦੀ ਰਾਜਨੀਤੀ ਤੇ ਧਰਮਾਂ ਬਾਰੇ ਵੀ ਕਾਫੀ ਜਾਣਕਾਰੀ ਰੱਖਦਾ ਹੋਵੇ
Jathedars must be experienced and educated in Sikh studies and affairs with considerable knowledge on Sikh history, philosophy, Gurbani, world politics, and world religions[b] -
ਜਥੇਦਾਰ ਦੀ ਪਦਵੀ ਲਈ ਕਾਬਲ ਉਮੀਦਵਾਰਾਂ ਨੂੰ ਜਨ ਵਰਗਾਂ ਜਿਵੇਂ ਕਿ ਉਮਰ, ਲਿੰਗ, ਨਸਲ ਜਾਂ ਜਾਤ ਦੇ ਅਧਾਰ ‘ਤੇ ਬਾਹਰ ਨਾ ਕੀਤਾ ਜਾਵੇ।
Qualified candidates for jathedar position shall not be excluded due to their demographic category, such as age, gender, ethnicity, and caste.[c] -
ਜਥੇਦਾਰ ਅਗਵਾਈ ਦੇ ਗੁਣ ਦਰਸਾਉਂਦਾ ਹੋਵੇ (ਸ਼ਾਨਦਾਰ ਬੁਲਾਰਾ ਹੋਵੇ ਤੇ ਹੋਰਾਂ ਨਾਲ ਮਿਲ-ਜੁਲ ਕੇ ਕੰਮ ਕਰਨ ਅਤੇ ਕਰਵਾਉਣ ਦੀ ਯੋਗਤਾ ਰੱਖਦਾ ਹੋਵੇ); ਜਨਤਕ ਮਾਮਲਿਆਂ ਵਿੱਚ ਸਰਗਰਮ ਹੋਵੇ ਅਤੇ ਸਮਾਜਿਕ ਤਾਲਮੇਲ ਦਾ ਅਹਿਲਕਾਰ ਹੋਵੇ।
Jathedars must demonstrate sufficient leadership qualities (excellent communication skills and ability to work collectively and collaboratively); active in public affairs and community liaison[d] -
ਜਥੇਦਾਰਾਂ ਨੂੰ ਇਹ ਸਮਝਣਾ ਤੇ ਵਿਚਾਰਨਾ ਪਵੇਗਾ ਕਿ ਉਹ ਪੰਥ ਦੇ ਸੇਵਾਦਾਰ ਹਨ ਅਤੇ ਨਿਰਧਾਰਿਤ ਕਾਰਜਾਂ ਤੋਂ ਬਿਨਾ ਕੋਈ ਹੋਰ ਪ੍ਰਬੰਧਕੀ ਫ਼ੈਸਲਾ ਲੈਣ ਦਾ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਹੈ। ਜਥੇਦਾਰਾਂ ਨੂੰ ਕਾਰਜ ਪੰਥ ਦੁਆਰਾ ਸੌਂਪੇ ਜਾਣਗੇ। ਜਥੇਦਾਰ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਜੱਥੇ ਦੀ ਅਗਵਾਈ ਕਰਦੇ ਹੋਏ ਇਹਨਾਂ ਕਾਰਜਾਂ ਨੂੰ ਪੂਰਾ ਕਰਨਗੇ।
Jathedars must recognize that they are the servants of the Panth, and that they do not have the authority to make executive decisions outside assigned tasks. Tasks are assigned to Jathedars by the Panth. The Jathedars lead teams to complete these tasks under guidance of Guru Granth Sahib. [e] -
ਕਿਸੇ ਜਾਤੀ ਵਿਸ਼ੇਸ਼ ਪ੍ਰਤੀ ਉਮਰ, ਲਿੰਗ, ਨਸਲ ਜਾਂ ਜਾਤ ਦੇ ਅਧਾਰ 'ਤੇ ਭੇਦ-ਭਾਵ ਨਾ ਕਰਦਾ ਹੋਵੇ।
Jathedars must not hold any prejudice towards any person or group based on a demographic category such as age, gender, ethnicity, and caste.[f] -
ਜਥੇਦਾਰਾਂ ਵਿੱਚ ਗੁਰੂ ਖਾਲਸਾ ਪੰਥ ਦੀ ਵਿਲੱਖਣ ਤੇ ਪ੍ਰਭੂਸੱਤਾ ਵਾਲੀ ਪਛਾਣ ਨੂੰ ਜਿਉਂਦੇ ਰੱਖਣ ਅਤੇ ਅਜਿਹੀ ਢੁਕਵੀਂ ਸਥਿਤੀ ਬਣਾਉਣ ਲਈ ਪੂਰੀ ਵਚਨਬੱਧਤਾ ਹੋਣੀ ਜਿਸ ਵਿੱਚ ਸਿੱਖ ਕੌਮ ਦੀਆਂ ਭਾਵਨਾਵਾਂ ਤੇ ਖਾਹਿਸ਼ਾਂ ਨੂੰ ਪੂਰਨ ਤੌਰ ਤੇ ਬਾਹਰ ਆਉਣ, ਸੰਤੁਸ਼ਟੀ ਅਤੇ ਵਧਣ ਦੀ ਸਹੂਲਤ ਮਿਲੇ।
Jathedar must have complete commitment to preservation and keeping alive the distinct and sovereign identity of Guru Khalsa Panth and building up of appropriate condition in which the sentiments and aspirations of the Sikh Qaum will find full expression, satisfaction, and facilities for growth.[g]
Be the first to comment
Sign in with
Facebook