Baljinder Singh

5sc

Baljinder Singh's activity stream

  • commented on Sovereignty 2016-02-12 09:54:02 -0800
    “ਅਕਾਲ ਤਖਤ ਦੀ ਅਜ਼ਾਦੀ।” ਅੱਜ-ਕੱਲ੍ਹ ਸਿੱਖ ਸਫਾਂ ਵਿੱਚ ਇਸ ਮੁੱਦੇ ਨੂੰ ਲੈ ਕੇ ਕਾਫ਼ੀ ਚਾਰਾਜੋਈ ਹੋ ਰਹੀ ਹੈ। ਪਿਛਲੇ ਕੁਝ ਸਮੇਂ ਵਿੱਚ ਹੋਈਆ ਘਟਨਾਵਾਂ ਨੇ ਗੁਰਸਿੱਖਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਜਿਹਾ ਹੀ ਹਲੂਣਾ 1984 ਵਿੱਚ ਦਿੱਤਾ ਗਿਆ ਸੀ ਜਦੋਂ ਅਕਾਲ ਤਖਤ ਦੀ ਇਮਾਰਤ ਗਿਰਾਈ ਗਈ ਸੀ।
    ਸ੍ਰੀ ਅਕਾਲ ਤਖਤ ਸਾਹਿਬ ਬਾਰੇ ਵਿਚਾਰਨ ਬਾਰੇ ਮੁੱਦੇ ਬਹੁਤੇ ਟੇਢੇ ਨਹੀਂ ਹਨ। ਮੁੱਖ ਮੁੱਦਾ ਇਹ ਹੈ ਕਿ ਅਕਾਲ ਤਖਤ ਸਾਹਿਬ ਗੁਰਦੁਆਰਾ ਐਕਟ ਥੱਲੇ ਨਹੀਂ ਆਉਦਾ ਕਿਉਂਕਿ ਇਹ ਗੁਰਦੁਆਰਾ ਨਹੀਂ ਹੈ, ਤਖਤ ਹੈ ਅਤੇ ਤਖਤਾਂ ਦਾ ਜ਼ਿਕਰ ਗੁਰਦੁਆਰਾ ਐਕਟ ਵਿੱਚ ਹੈ ਹੀ ਨਹੀਂ। ਇਸ ਤੱਥ ਨੂੰ ਜੇ ਅਦਾਲਤ ਵਿੱਚ ਚੈਲੰਜ ਕਰ ਦਿੱਤਾ ਜਾਵੇ ਤਾਂ ਅਕਾਲ ਤਖਤ ਸਾਹਿਬ ਆਪਣੇ ਆਪ ਸ਼੍ਰੌਮਣੀ ਕਮੇਟੀ ਦੇ ਕਾਰਜ ਖੇਤਰ ਤੋਂ ਬਾਹਰ ਹੋ ਜਾਵੇਗਾ।
    ਫਿਰ ਮੁੱਦਾ ਇਹ ਆਵੇਗਾ ਕਿ ਅਕਾਲ ਤਖਤ ਦੇ ਜਥੇਦਾਰ ਦੀ ਚੋਣ ਦਾ ਵਿਧੀ ਵਿਧਾਨ ਕੀ ਹੋਵੇ? ਇਸ ਬਾਰੇ ਵਿਚਾਰਾਂ ਦੀ ਲੋੜ ਹੈ। ਪਰ ਯਾਦ ਰਖਿਆ ਜਾਵੇ ਕਿ ਗੁਰੂ ਸਿਧਾਂਤਾਂ ਮੁਤਾਬਕ ਅਕਾਲ ਤਖਤ ਸਾਹਿਬ ਤੇ ਗ਼ੈਰ ਸਿੱਖ ਦੀ ਅਰਦਾਸ ਤਾਂ ਕਬੂਲ ਹੋ ਸਕਦੀ ਹੈ, ਪਤਿਤ ਅਤੇ ਤਨਖਾਈਏ ਸਿੱਖ ਦੀ ਨਹੀਂ। ਸੋ ਵਿੱਧੀ ਵਿਧਾਨ ਬਣਾਉਣ ਵੇਲੇ ਕੇਵਲ ਗੁਰਸਿੱਖਾਂ ਦੀ ਸ਼ਮੂਲੀਅਤ ਹੀ ਹੋ ਸਕਦੀ ਹੈ, ਪਤਿਤ ਅਤੇ ਤਨਖਾਈਏ ਸਿੱਖਾਂ ਦੀ ਨਹੀਂ। ਜਿਹੜੇ ਸਿੱਖ ਇਸ ਵਕਤ ਅਕਾਲ ਤਖਤ ਦੀ ਅਜ਼ਾਦੀ ਦੀ ਗੱਲ ਕਰ ਰਹੇ ਹਨ, ਉਨ੍ਹਾਂ ਦੇ ਸੰਬੰਧ ਤਨਖਾਈਏ ਸਿੱਖਾਂ ਨਾਲ ਜ਼ਿਆਦਾ ਹਨ। ਸੋ ਇਹ ਨਾ ਹੋਵੇ ਕਿ ਇਨ੍ਹਾਂ ਹਾਲਾਤਾਂ ਵਿੱਚ ਸਿੱਖ ਜਜਬਾਤਾ ਦਾ ਫ਼ਾਇਦਾ ਲੈਂਦੇ ਹੋਏ , ਅਕਾਲ ਤਖਤ ਸਾਹਿਬ ਦੇ ਸਿਧਾਂਤ ਹੀ ਖਤਮ ਕਰ ਦਿੱਤੇ ਜਾਣ। ਜਦੋਂ ਅਕਾਲ ਤਖਤ ਸਾਹਿਬ ਦੀ ਨਵੀਂ ਇਮਾਰਤ ਬਣਾਈ ਗਈ ਸੀ ਤਾਂ ਕੁਝ ਪ੍ਰਮੁਖ ਸਿਧਾਂਤਾਂ ਦਾ ਖਿਆਲ ਨਹੀਂ ਰਖਿਆ ਗਿਆ। ਜਿਵੇਂ ਤਖਤ ਸਾਹਿਬ ਦੇ ਪਿੱਛੇ ਝਾਕਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਹੁੰਦੀ ਪਰ ਨਵੀਂ ਇਮਾਰਤ ਵਿੱਚ ਇਸ ਦੀ ਪਰਕਰਮਾਂ ਬਣਾ ਦਿੱਤੀ ਗਈ। ਪਰਕਰਮਾਂ ਹਰਿਮੰਦਰ ਸਾਹਿਬ ਦੀ ਹੈ ਹੁਣ ਤਖਤ ਸਾਹਿਬ ਦੀ ਇਮਾਰਤ ਵੀ ਗੁਰਦੁਆਰੇ ਵਰਗੀ ਹੋ ਗਈ ਹੈ। ਹਰਿਮੰਦਰ ਸਾਹਿਬ ਵਿੱਚ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਹੈ ਪਰ ਤਖਤ ਸਾਹਿਬ ਤੇ ਸ਼ਸਤਰਾਂ ਨੂੰ ਸਿਰ ਨਿਵਾਉਂਦਾ ਹੈ। ਹਰਿਮੰਦਰ ਸਾਹਿਬ ਵਿੱਚ ਸਿੱਖ ਝੁਕ ਕੇ ਸਰੋਪਾ ਲੈਂਦਾ ਹੈ , ਤਖਤ ਸਾਹਿਬ ਤੇ ਤਖਤ ਦੀ ਉਚਾਈ ਵੱਲ ਵੇਖ ਕੇ ਸਜ਼ਾ ਲਵਾਉਂਦਾ ਹੈ।
    ਪੰਥਕ ਤਾਕਤ ਪੰਥਕ ਸਿਧਾਂਤਾਂ ਦੀ ਮਜ਼ਬੂਤੀ ਵੱਲ ਸੇਧਤ ਹੋਣੀ ਚਾਹੀਦੀ ਹੈ। ਇਸ ਗੱਲ ਦਾ ਖਿਆਲ ਰਖਿਆ ਜਾਣਾ ਚਾਹੀਦਾ ਹੈ, ਨਹੀਂ ਤਾਂ ਸਿਵਾਏ ਖੱਜਲ ਖ਼ੁਆਰੀ ਤੋਂ ਕੁਝ ਪੱਲੇ ਨਹੀਂ ਪਵੇਗਾ।